top of page
Book Title Kaalay Saagar Chittay Parbat
ਕਾਲੇ ਸਾਗਰ ਚਿੱਟੇ ਪਰਬਤ
(ਸਫਰਨਾਮਾ)

Kaalay Saagar, Chittay Parbat. Travelogue in Punjabi/Gurmukhi.

Includes 26 articles (together with coloured photographs) on author’s travels to Andeman & Nicobar, Gujarat, Diu, Meghalaya, Mizoram, Nagaland, and trekking in Bharmour area of Himalayas.

First Edition published by:

Lok Geet Prakashan, Mohali, Punjab. 2010, pages 150.

Second Edition published by:

Publisher: Peoples Forum, Bargari, Faridkot, Punjab -151208. 2018, pages: 176. 

Content

ਤਤਕਰਾ

  1. ਅੰਡੇਮਾਨ ਦੀ ਸੈਲੂਲਰ ਜੇਲ

  2. ਪੋਰਟ ਬਲੇਅਰ ਤੇ ਆਲਾ-ਦੁਆਲਾ

  3. ਕਾਲੇ ਪਾਣੀ’ ਜ਼ਾਹਰ ਹੋਏ

  4. ਬਹਿਸ਼ਤੀ ਹੈਵਲੌਕ

  5. ਚੇਨਈ ਤੋਂ ਪਾਂਡੀਚੇਰੀ

  6. ਹੰਪੀ : ਖੰਡਰਾਂ ’ਚੋਂ ਬੋਲਦਾ ਇਤਿਹਾਸ

  7. ਕੋਚੀ ਨੇੜਲੇ ਅੰਤਰਜਲ

  8. ਕੇਰਲਾ ਦੇ ਪਿੰਡਾਂ ’ਚ ਘੁੰਮਦਿਆਂ

  9. ਕੋਂਕਨ ਕੰਢੇ-ਕੰਢੇ ‘ਗਾਂ ਦੇ ਕੰਨ’ ਤੱਕ

  10. ਗਿਰਨਾਰ ਦੀਆਂ ਛੇ ਹਜ਼ਾਰ ਪੌੜੀਆਂ

  11. ਜੂਨਾਗੜ੍ਹ

  12. ਏਸ਼ੀਆਈ ਸ਼ੇਰਾਂ ਦਾ ਵਾਸਾ ਗੀਰ ਜੰਗਲ

  13. ਦੀਵ ਟਾਪੂ ਦੀ ਬੀਚ

  14. ਦੀਵ ਟਾਪੂ ਦੇ ਪਿੰਡ

  15. ਦੀਵ ਸ਼ਹਿਰ

  16. ਪਾਲੀਤਾਣਾ ਦਾ ਜੈਨ ਮੰਦਰ ਸਮੂਹ

  17. ਕੁਦਰਤ ਦਾ ਪੁਜਾਰੀ ਅਸਗਰ ਭਾਈ

  18. ਇੱਕ-ਸਿੰਗੇ ਗੈਂਡਿਆਂ ਦਾ ਘਰ ਕਾਜ਼ੀਰੰਗਾ

  19. ਮੇਘਾਲਿਆ ਦੇ ਪਵਿੱਤਰ ਜੰਗਲ

  20. ਚੇਰਾਪੂੰਜੀ : ਗਿੱਲੀ ਧਰਤੀ ਪਿਆਸੇ ਲੋਕ

  21. ਆਈਜ਼ਾਲ ਤੇ ਜ਼ਾਲਬੂਕ

  22. ਖੋਪੜੀਆਂ ਦੇ ਸ਼ਿਕਾਰੀਆਂ ਦੀ ਧਰਤੀ ਨਾਗਾਲੈਂਡ

  23. ਭਰਮੌਰ ਤੋਂ ਮਨੀਮਹੇਸ਼

  24. ਚੰਬਾ ਤਹਿਸੀਲ ਦਾ ਆਖਰੀ ਪਿੰਡ ਕੁਗਤੀ

  25. ਠੰਢੀ ਗੁਫ਼ਾ ’ਚ ਬਿਤਾਈ ਰਾਤ

  26. ਜਲਸੂ ਜੋਤ ਦੀ ਪਹਾੜੀ ਪਦਯਾਤਰਾ

Back cover by Dr. Rajnish Bahadur Singh:

ਜਸ ਮੰਡ ਪੰਜਾਬੀ ਸਫਰਨਾਮਾ ਸਿਰਜਣਕਾਰੀ ਦੇ ਖੇਤਰ ਵਿਚ ਪ੍ਰੰਪਰਾਗਤ ਪੰਜਾਬੀ ਸਫਰਨਾਮਾਕਾਰੀ ਦੇ ਅਗਲੇ ਪੜਾਅ ਦਾ ਸਿਰਜਕ ਹੈ। ਪੰਜਾਬੀ ਦੇ ਮੁਢਲੇ ਪ੍ਰਤਿਮਾਨਕ ਸਫਰਨਾਮੇ ਪੂਰਵ ਨਿਸਚਤ ਵਿਚਾਰਧਾਰਕ ਧਾਰਨਾਵਾਂ ਨਾਲ ਜੁੜੇ ਹੋਏ ਸਨ ਅਤੇ ਭਾਰਤ ਤੋਂ ਬਾਹਰਲੀ ਧਰਤੀ ਨਾਲ ਸੰਬੰਧਤ ਦੋ ਪ੍ਰਬੰਧਾਂ ਦੀ ਬਾਤ ਪਾਉਂਦੇ ਸਨ। ਜਸ ਮੰਡ ਦੀ ਵਿਚਾਰਧਾਰਾ ਭਾਰਤੀ ਸੰਸਕ੍ਰਿਤੀ ਦੇ ਬਹੁਰੰਗਾਂ ਨੂੰ ਅਨੇਕਤਾ ਵਿਚੋਂ ਏਕਤਾ ਦੇ ਸੂਤਰਾਂ ਵਿਚੋਂ ਤਲਾਸ਼ਦੀ ਹੋਈ ਮੋਕਲੀ ਅਤੇ ਸੰਵਾਦੀ ਪ੍ਰਗਤੀਸ਼ੀਲ ਦ੍ਰਿਸ਼ਟੀ ਨੂੰ ਟੇਕ ਬਣਾਉਂਦੀ ਹੈ। ਉਸਦੀ ਸਫਰਨਾਮਾਕਾਰੀ ਵਿਚ ਕਥਾਮਈ ਬਿਰਤਾਂਤ ਪਾਠਕ ਨੂੰ ਟੈਕਸਟ ਨਾਲ ਜੋੜੀ ਰਖਦਾ ਹੈ। ਉਸਦੀ ਟੇਕ ਵਾਸਤਵਿਕ ਵੇਰਵਿਆਂ ਅਤੇ ਘਟਨਾਵਾਂ ਦੀ ਸੰਘਣੀ ਜੜਤ ਉੱਤੇ ਹੈ। ਭਾਰਤ ਦੇ ਵੱਖ-ਵੱਖ ਖਿੱਤਿਆਂ ਦੀ ਉਪ-ਸੰਸਕ੍ਰਿਤੀ ਦੇ ਤੱਥਗਤ ਵੇਰਵੇ ਉਸਦੀ ਸੂਖਮ ਦ੍ਰਿਸ਼ਟੀ ਵਿਚੋਂ ਛਣ ਕੇ ਬਾਹਰ ਆਉਂਦੇ ਹਨ। 'ਕਾਲੇ ਸਾਗਰ, ਚਿੱਟੇ ਪਰਬਤ' ਦੀ ਟੈਕਸਟ ਇਸਦੀ ਸਾਖਿਆਤ ਗਵਾਹ ਹੈ। ਇਸ ਸਫਰਨਾਮੇ ਵਿਚ ਪਾਠਕ ਅੰਡੇਮਾਨ ਤੋਂ ਲੈ ਕੇ ਹਿਮਾਚਲ ਤੱਕ ਦੀ ਉਪ-ਸੰਸਕ੍ਰਿਤੀ ਨੂੰ ਮਾਣ ਸਕਦਾ ਹੈ। ਸੰਜਮੀ ਭਾਸ਼ਾ ਅਤੇ ਸ਼ਬਦ-ਚਿਤਰਾਂ ਦੇ ਅਨੋਖੇ ਰੰਗ ਇਸ ਟੈਕਸਟ ਦੇ ਮੀਰੀ ਗੁਣ ਹਨ, ਜਿਹੜੇ ਨਵੀਂ ਵਾਰਤਕ ਸ਼ੈਲੀ ਦੀ ਆਮਦ ਦਾ ਸੰਕੇਤ ਹਨ। ਇਸ ਟੈਕਸਟ ਦੇ ਵਾਧਿਆਂ ਸਮੇਤ ਨਵੇਂ ਸੰਸਕਰਣ ਦਾ ਸੁਆਗਤ ਹੈ।

- ਰਜਨੀਸ਼ ਬਹਾਦਰ ਸਿੰਘ

                                              

bottom of page