

jasmand.Painter.Writer.Creator

ਰੇਤੀਲੇ ਤੇ ਬਰਫੀਲੇ ਮਾਰੂਥਲ(ਸਫਰਨਾਮਾ)
Raiteelay Tay Barfeelay Maaruthal, Travelogue in Punjabi/Gurmukhi.
Includes 25 articles (together with coloured photographs) on the author’s travels to Rajasthan, Lahaul & Spiti and Lakshadweep, and trekking in the Himalayan region of Gangotri/Gomukh.
First Edition published by:
Peoples Forum, Bargari, Faridkot, Punjab, 2013, pages: 155.
Second Edition published by:
Peoples Forum, Bargari, Faridkot, Punjab, 2018, pages: 171.
Contents
ਤਤਕਰਾ
ਦੂਜੇ ਸੰਸਕਰਨ ਦੀ ਭੂਮਿਕਾ
-
ਚੂਹਿਆਂ ਦਾ ਮੰਦਿਰ
-
ਉੱਚ-ਦੁਮਾਲੀਆ ਜੂਨਾਗੜ੍ਹ
-
ਸੁਨਹਿਰੀ ਜੈਸਲਮੇਰ
-
ਰੇਗਿਸਥਾਨੀ ਜਹਾਜ਼ ਦੀ ਸਵਾਰੀ
-
ਜੈਸਲਮੇਰ ਦੇ ਮਹਿਲ ਹਵੇਲੀਆਂ
-
ਨੀਲਾ ਸ਼ਹਿਰ ਜੋਧਪੁਰ
-
ਤੀਰਥ ਰਾਜ ਪੁਸ਼ਕਰ
-
ਦਰਗਾਹ ਸ਼ਰੀਫ
-
ਗੁਲਾਬੀ ਜੈਪੁਰ
-
ਪੁਰਾਣੀ ਰਾਜਧਾਨੀ ਆਮੇਰ
-
ਸੰਘਣੇ ਜੰਗਲ ’ਚ ਰਣਥੰਭੋਰ ਕਿਲ੍ਹਾ
-
ਸ਼ੇਰਾਂ ਲਈ ਰਾਖਵਾਂ ਰਣਥੰਭੋਰ ਜੰਗਲ
-
ਰਾਜਸਥਾਨੀ ਰੂਹ ਦੀ ਝਲਕ ਬੂੰਦੀ
-
ਬੂੰਦੀ ਦਾ ਅੰਨਾ-ਬੰਨਾ
-
ਗੰਗੋਤਰੀ, ਜਿੱਥੋਂ ਗੰਗਾ ਤੁਰਦੀ ਸੀ
-
ਭੋਜਵਾਸਾ ’ਚ ਬਿਤਾਈ ਉਹ ਰਾਤ
-
ਗੋਮੁਖ ਤੋਂ ਤਪੋਵਨ ਤੱਕ
-
ਔਰਤਾਂ ਦਾ ਦੀਪ ਮਿਨੀਕੋਏ
-
ਮੂੰਗਿਆਂ ਦਾ ਸੰਸਾਰ ਲਕਸ਼ਦੀਪ
-
ਅਰਬ ਸਾਗਰ ਦੀ ਰਾਣੀ ਕੋਚੀ
-
ਰੱਬ ਦੀ ਆਪਣੀ ਧਰਤੀ
-
ਸੁਹਾਵਣਾ ਸਰਾਹਨ
-
ਰੋਸ਼ਨ ਦੱਰਾ ਸਾਂਗਲਾ
-
ਬੋਧੀਆਂ ਦਾ ਮੱਠ ਤਾਬੋ
-
ਕੁੰਜ਼ੁਮ ਪਾਸ ਰਾਹੀਂ ਮਨਾਲੀ
Back Cover by Manmohan Bawa
ਜਸ ਮੰਡ ਅਮੀਰ ਬੋਲੀ ਤੇ ਕੁਸ਼ਲ ਸ਼ੈਲੀ ਵਾਲਾ ਪੰਜਾਬੀ ਦਾ ਨਿਵੇਕਲਾ ਵਾਰਤਾਕਾਰ ਹੈ। ਉਹ ਜਿੰਨਾ ਵਧੀਆ ਲੇਖਕ ਹੈ, ਓਨਾ ਹੀ ਸੰਪੰਨ ਸੈਲਾਨੀ ਵੀ ਹੈ। ਉਹ ਸਿਰਫ ਮਜ਼ੇ ਲੈਣ ਲਈ ਹੀ ਨਹੀਂ, ਬਲਕਿ ਇਕ ਜਗਿਆਸੂ, ਇਕ ਖੋਜੀ ਵਾਂਗ ਯਾਤਰਾ ਕਰਦਾ ਹੈ। ਉਸਦਾ ਇਹ ਦੂਸਰਾ ਸਫ਼ਰਨਾਮਾ ਵੇਖ ਕੇ ਮੈਨੂੰ ਵੱਡੀ ਤਸੱਲੀ ਦਾ ਅਨੁਭਵ ਹੋ ਰਿਹਾ ਹੈ।
ਰਾਜਸਥਾਨ ਦੇ ਰੇਗਿਸਤਾਨਾਂ, ਕਿਲਿਆਂ, ਮਹਿਲਾਂ, ਮੰਦਰਾਂ, ਮਸਜਿਦਾਂ ਤੇ ਜੰਗਲਾਂ; ਗੰਗੋਤਰੀ, ਗੋਮੁਖ, ਤਪੋਵਨ ਤੇ ਗੜ੍ਹਵਾਲ ਦੇ ਹੋਰ ਤੀਰਥ ਸਥਾਨਾਂ; ਲਕਸ਼ਦੀਪ ਦੀਆਂ ਔਰਤਾਂ ਤੇ ਮੂੰਗਿਆਂ; ਅਤੇ ਸਪਿਤੀ ਦੇ ਬਰਫ਼ੀਲੇ ਮਾਰੂਥਲਾਂ ਦੀ ਸੈਰ ਤੇ ਟ੍ਰੈਕਿੰਗ ਕਰਦੇ ਹੋਏ ਲੇਖਕ ਦੀ ਜਾਣ-ਪਛਾਣ ਅਨੇਕਾਂ ਆਮ ਲੋਕਾਂ, ਸਾਧੂਆਂ, ਜਾਨਵਰਾਂ ਤੇ ਰੁੱਖਾਂ ਨਾਲ ਵੀ ਹੁੰਦੀ ਹੈ।
ਇਤਿਹਾਸ, ਮਿਥਿਆਸ, ਲੋਕ-ਕਥਾਵਾਂ ਤੇ ਕਥਾਰਸ ਨਾਲ ਭਰਪੂਰ ਯਾਤਰਾ ਸੰਸਮਰਣਾਂ ਰਾਹੀਂ ਜਸ ਮੰਡ ਪਾਠਕ ਨੂੰ ਆਪਣੇ ਨਾਲ-ਨਾਲ ਸੈਰ ਵੀ ਕਰਵਾਉਂਦਾ ਹੈ, ਉਸਨੂੰ ਯਾਤਰਾ ਉੱਤੇ ਨਿਕਲਣ ਲਈ ਉਕਸਾਉਂਦਾ ਵੀ ਹੈ, ਤੇ ਉਸ ਲਈ ਇਕ ਵਧੀਆ ਟੂਰਿਸਟ-ਗਾਈਡ ਵੀ ਪੇਸ਼ ਕਰਦਾ ਹੈ। ਉਸਦਾ ਸਵਸਥ ਤੇ ਸਪਸ਼ਟ ਦਿ੍ਰਸ਼ਟੀਕੋਣ ਪਾਠਕ ਦੀ ਰੂਹ ਦੀ ਖੁਰਾਕ ਵੀ ਬਣਦਾ ਹੈ ਤੇ ਨਰੋਈ ਜੀਵਨ ਜਾਚ ਲਈ ਉਸਦਾ ਮਾਰਗ ਦਰਸ਼ਨ ਵੀ ਕਰਦਾ ਹੈ।
-ਮਨਮੋਹਨ ਬਾਵਾ